FOR IMMEDIATE RELEASE
Also available in: Bengali (India) Catalan Czech Spanish French Gujarati German Hebrew Hindi Italian Latvian Malayalam Marathi Dutch Punjabi Portuguese (Brazilian) Russian Slovenian Swedish Tamilਚੌਥੇ ਵੱਡੇ ਵਰਜਨ ਨਾਲ KDE ਕਮਿਊਨਟੀ ਨੇ KDE 4 ਸਾਕਾ ਸ਼ੁਰੂ ਕੀਤਾ ਹੈ
11 ਜਨਵਰੀ, 2007 ( INTERNET).
KDE ਕਮਿਊਨਟੀ ਨੂੰ KDE 4.0.0 ਤੁਰੰਤ ਉਪਲੱਬਧ ਕਰਵਾਉਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ। ਇਹ ਮਹੱਤਵਪੂਰਨ ਰੀਲਿਜ਼ ਨੇ KDE 4.0 ਦੇ ਲੰਮੇ ਅਤੇ ਔਖੇ ਡਿਵੈਲਪਮੈਂਟ ਚੱਕਰ ਨੂੰ ਖਤਮ ਕੀਤਾ ਹੈ ਅਤੇ KDE 4 ਸਾਕੇ ਨੂੰ ਸ਼ੁਰੂ ਕੀਤਾ ਹੈ।
KDE 4 ਲਾਈਬਰੇਰੀਆਂ ਨੂੰ ਲੱਗਭਗ ਲਭ ਖੇਤਰਾਂ ਵਿੱਚ ਵੱਡੇ ਪੱਧਰ ਉੱਤੇ ਸੁਧਾਰਿਆ ਗਿਆ ਹੈ। ਫਨੋਨ (Phonon) ਮਲਟੀਮੀਡਿਆ ਫਰੇਮਵਰਕ ਸਭ KDE ਐਪਲੀਕੇਸ਼ਨਾਂ ਨੂੰ ਪਲੇਟਫਾਰਮ ਤੋਂ ਗ਼ੈਰ-ਨਿਰਭਰ ਸਹਿਯੋਗ ਦਿੰਦਾ ਹੈ। ਸੋਲਡ (Solid) ਹਾਰਡਵੇਅਰ ਐਂਟੀਗਰੇਸ਼ਨ ਫਰੇਮਵਰਕ ਨੇ (ਹਟਾਉਣਯੋਗ) ਜੰਤਰਾਂ ਨਾਲ ਸੰਪਰਕ ਕਰਨਾ ਸੌਖਾ ਕਰ ਦਿੱਤਾ ਹੈ ਅਤੇ ਵਧੀਆ ਪਾਵਰ ਮੈਨਜੇਮੈਂਟ ਲਈ ਟੂਲ ਉਪਲੱਬਧ ਕਰਵਾਏ ਹਨ।
KDE 4 ਡੈਸਕਟਾਪ ਨੇ ਕੁਝ ਵੱਡੀਆਂ ਨਵੀਆਂ ਉਪਲੱਬਧੀਆਂ ਲਈਆਂ ਹਨ। ਪਲਾਜ਼ਮਾ (Plasma) ਡੈਸਕਟਾਪ ਨੇ ਨਵਾਂ ਡੈਸਕਟਾਪ ਇੰਟਰਫੇਸ ਦਿੱਤਾ ਹੈ, ਜਿਸ ਵਿੱਚ ਡੈਸਕਟਾਪ ਉੱਤੇ ਪੈਨਲ, ਮੇਨੂ ਅਤੇ ਵਿਦਜੈੱਟ ਦੇ ਨਾਲ ਨਾਲ ਡੈਸਬੋਰਡ ਫੰਕਸ਼ਨ ਵੀ ਹਨ। ਕੇ-ਵਿਨ (KWin), ਕੇਡੀਈ ਵਿੰਡੋ ਮੈਨੇਜਰ ਹੁਣ ਤੁਹਾਡੀਆਂ ਵਿੰਡੋਜ਼ ਨਾਲ ਸੌਖੇ ਸੰਪਰਕ ਵਾਸਤੇ ਮਾਹਰ ਗਰਾਫਿਕਲ ਪਰਭਾਵਲ ਲਈ ਸਹਿਯੋਗੀ ਹੈ। ਬਹੁਤ ਸਾਰੀਆਂ KDE ਐਪਲੀਕੇਸ਼ਨਾਂ ਵਿੱਚ ਵੀ ਸੁਧਾਰ ਵੇਖ ਸਕਦੇ ਹੋ। ਵੈਕਟਰ-ਅਧਾਰਿਤ ਕਲਾਕਾਰੀ ਦੀ ਵਰਤੋਂ ਕਰਕੇ ਦਿੱਖ ਪਰਭਾਵ, ਵਰਤੀਆਂ ਲਾਈਬਰੇਰੀਆਂ ਵਿੱਚ ਬਦਲਾਅ, ਯੂਜ਼ਰ ਇੰਟਰਫੇਸ ਸੁਧਾਰ, ਨਵੇਂ ਫੀਚਰ, ਨਵੀਆਂ ਐਪਲੀਕੇਸ਼ਨਾਂ ਵੀ -- ਤੁਸੀਂ ਨਾਂ ਗਿਣ ਸਕਦੇ ਹੋ, KDE 4.0 ਵਿੱਚ ਹਨ। ਓਕੁਲਾਰ, ਨਵਾਂ ਡੌਕੂਮੈਂਟ ਦਰਸ਼ਕ ਅਤੇ ਡਾਲਫਿਨ, ਨਵਾਂ ਫਾਇਲ-ਮੈਨੇਜਰ, ਹੀ ਦੋ ਅਜੇਹੀਆਂ ਐਪਲੀਕੇਸ਼ਨਾਂ ਹਨ, ਜੋ ਕਿ KDE 4.0 ਦੀ ਨਵੀ ਤਕਨਾਲੋਜੀ ਨੂੰ ਵੇਖਦੀਆਂ ਹਨ। ਆਕਸੀਜਨ (Oxygen) ਕਲਾਕਾਰੀ ਟੀਮ ਨੇ ਡੈਸਕਟਾਪ ਉੱਤੇ ਸਾਹ ਲੈਣ ਲਈ ਤਾਜ਼ਾ ਹਵਾ ਦਿੱਤੀ ਹੈ। KDE ਡੈਸਕਟਾਪ ਦੇ ਲੱਗਭਗ ਸਭ ਯੂਜ਼ਰ-ਦਿੱਖ ਭਾਗ ਅਤੇ ਐਪਲੀਕੇਸ਼ਨਾਂ ਲਈ ਨਵਾਂ ਰੰਗ-ਰੂਪ ਦਿੱਤਾ ਗਿਆ ਹੈ। ਆਕਸੀਜਨ ਲਈ ਖੂਬਸੂਰਤੀ ਅਤੇ ਇਕਸਾਰਤਾ ਦੋ ਮੁੱਢਲੇ ਸੰਕਲਪ ਹਨ।
KDE ਦਾ ਟੈਕ-ਬੇਸ (TechBase) ਜਾਣਕਾਰੀ ਲਾਇਬਰੇਰੀ ਹੈ, ਜਿਸ ਵਿੱਚ KDE ਲਾਇਬਰੇਰੀਆਂ ਬਾਰੇ ਹੋਰ ਵੱਧ ਜਾਣਕਾਰੀ ਹੈ।
KDE 4.0 ਵਿਜ਼ੁਅਲ ਗਾਈਡ ਕਈ ਨਵੀਆਂ ਅਤੇ ਸੁਧਾਰੀਆਂ KDE 4.0 ਤਕਨਾਲੋਜੀਆ ਬਾਰੇ ਸੰਖੇਪ ਜਾਣਕਾਰੀ ਦਿੰਦੀ ਹੈ। ਕਈ ਸਕਰੀਨ ਸ਼ਾਟਾਂ ਦੇ ਸ਼ਿੰਗਾਰੀ ਇਹ ਗਾਈਡ ਤੁਹਾਨੂੰ KDE 4.0 ਦੇ ਕਈ ਵੱਖ ਵੱਖ ਭਾਗਾਂ ਬਾਰੇ ਜਾਣਕਾਰੀ ਦਿੰਦੀ ਹੈ ਅਤੇ ਯੂਜ਼ਰ ਨੂੰ ਕਈ ਨਵੀਂ ਦਿਲ-ਖਿੱਚਵੀਆਂ ਤਕਨਾਲੋਜੀਆਂ ਅਤੇ ਸੁਧਾਰ ਵੇਖਾਉਦੀ ਹੈ। ਤੁਹਾਨੂੰ ਸਟਾਰਟ ਕਰਨ ਲਈ desktop ਨਵੇਂ ਫੀਚਰਾਂ ਵਿੱਚ, ਐਪਲੀਕੇਸ਼ਨ ਜਿਵੇਂ ਕਿ ਸਿਸਟਮ ਸੈਟਿੰਗ, ਉਕੁਲਾਰ ਡੌਕੂਮੈਂਟ ਦਰਸ਼ਕ ਅਤੇ ਡਾਲਫਿਨ ਫਾਇਲ ਮੈਨੇਜਰ ਦਿੱਤੇ ਗਏ ਹਨ। ਵਿਦਿਅਕ ਐਪਲੀਕੇਸ਼ਨ ਵੀ ਵੇਖਾਏ ਗਏ ਹਨ ਖੇਡਾਂ
ਉਹ, ਜੋ ਟੈਸਟ ਕਰਨ ਅਤੇ ਯੋਗਦਾਨ ਦੇਣ ਲਈ ਪੈਕੇਜ ਲੈਣੇ ਚਾਹੁੰਦੇ ਹਨ, ਤਾਂ ਕਈ ਡਿਸਟਰੀਬਿਊਸ਼ਨਾਂ ਨੇ ਸਾਨੂੰ ਦੱਸਿਆ ਹੈ ਕਿ ਉਹ ਛੇਤੀ ਹੀ KDE 4.0 ਪੈਕੇਜ ਜਾਰੀ ਕਰਨ ਜਾ ਰਹੇ ਹਨ। ਪੂਰੀ ਅਤੇ ਤਾਜ਼ਾ ਲਿਸਟ ਨੂੰ KDE 4.0 ਜਾਣਕਾਰੀ ਪੇਜ਼ ਉੱਤੇ ਵੇਖਿਆ ਜਾ ਸਕਦਾ ਹੈ, ਜਿੱਥੇ ਤੁਹਾਨੂੰ ਸੋਰਸ ਕੋਡ, ਉਸ ਨੂੰ ਕੰਪਾਇਲ ਕਰਨ ਬਾਰੇ ਜਾਣਕਾਰੀ, ਸੁਰੱਖਿਆ ਅਤੇ ਹੋਰ ਮੁੱਦਿਆਂ ਬਾਰੇ ਜਾਣਕਾਰੀ ਵਾਸਤੇ ਲਿੰਕ ਮਿਲ ਜਾਣਗੇ।
ਹੇਠ ਦਿੱਤੀਆਂ ਡਿਸਟਰੀਬਿਊਸ਼ਨਾਂ ਨੇ ਸਾਨੂੰ ਦੱਸਿਆ ਹੈ ਕਿ KDE 4.0 ਲਈ ਪੈਕੇਜ ਦਿੱਤੇ ਜਾਣਗੇ ਜਾਂ ਲਾਈਵ CD ਉਪਲੱਬਧ ਕਰਵਾਈ ਜਾਵੇਗੀ:
KDE 4.0 ਇੱਕ ਅਨੁਭਵੀ ਮੁਫਤ/ਮੁਕਤ ਸਾਫਟਵੇਅਰ ਡੈਸਕਟਾਪ ਹੈ, ਜੋ ਕਿ ਰੋਜ਼ਾਨਾ ਵਰਤੋਂ ਦੇ ਨਾਲ ਨਾਲ ਖਾਸ ਮਕਸਦ ਲਈ ਬਹੁਤ ਸਾਰੀਆਂ ਐਪਲੀਕੇਸ਼ਨਾਂ
ਰੱਖਦਾ ਹੈ। ਪਲਾਜ਼ਮਾ ਇੱਕ ਨਵੀਂ ਡੈਸਕਟਾਪ ਸ਼ੈੱਲ ਹੈ, ਜੋ ਕਿ KDE 4 ਲਈ ਤਿਆਰ ਕੀਤੀ ਗਈ ਹੈ, ਇਹ ਡੈਸਕਟਾਪ ਅਤੇ ਐਪਲੀਕੇਸ਼ਨਾਂ ਨਾਲ ਸੰਪਰਕ
ਕਰਨ ਲਈ ਅਨੁਭਵੀ ਇੰਟਰਫੇਸ ਦਿੰਦੀ ਹੈ। ਕੋਨਕਿਊਰੋਰ ਵੈੱਬ ਬਰਾਊਜ਼ਰ ਡੈਸਕਟਾਪ ਨਾਲ ਵੈੱਬ ਨੂੰ ਜੋੜਦਾ ਹੈ। ਡਾਲਫਿਨ ਫਾਇਲ ਮੈਨੇਜਰ, ਓਕੁਲਾਰ ਡੌਕੂਮੈਂਟ
ਰੀਡਰ ਅਤੇ ਸਿਸਟਮ ਸੈਟਿੰਗ ਕੰਟਰੋਲ ਸੈਟਿੰਗ ਮੁੱਢਲੇ ਡੈਸਕਟਾਪ ਸੈੱਟ ਨੂੰ ਪੂਰਾ ਕਰਦੇ ਹਨ।
KDE ਨੂੰ KDE ਲਾਇਬਰੇਰੀਆਂ ਉੱਤੇ ਬਣਿਆ ਗਿਆ ਹੈ, ਜੋ ਕਿ ਨੈੱਟਵਰਕ ਉੱਤੇ KIO ਰਾਹੀਂ ਅਤੇ Qt4 ਰਾਹੀਂ ਮਾਹਰ ਦਿੱਖ ਸਹੂਲਤਾਂ ਲਈ ਸੌਖਾ ਪਹੁੰਚ ਦਿੰਦੀਆਂ ਹਨ।
ਫਨੋਨ ਅਤੇ ਸਾਲਡ, ਜੋ ਕਿ KDE ਲਾਇਬਰੇਰੀਆਂ ਦੇ ਭਾਗ ਹਨ, ਸਭ KDE ਐਪਲੀਕੇਸ਼ਨਾਂ ਲਈ ਇੱਕ ਮਲਟੀਮੀਡਿਆ ਫਰੇਮਵਰਕ ਅਤੇ ਵਧੀਆ
ਹਾਰਡਵੇਅਰ ਐਟੀਗਰੇਸ਼ਨ ਸ਼ਾਮਲ ਕਰਦੀਆਂ ਹਨ।
KDE is an international technology team that creates free and open source software for desktop and portable computing. Among KDE's products are a modern desktop system for Linux and UNIX platforms, comprehensive office productivity and groupware suites and hundreds of software titles in many categories including Internet and web applications, multimedia, entertainment, educational, graphics and software development. KDE software is translated into more than 60 languages and is built with ease of use and modern accessibility principles in mind. KDE4's full-featured applications run natively on Linux, BSD, Solaris, Windows and Mac OS X.
Trademark Notices. KDE® and the K Desktop Environment® logo are registered trademarks of KDE e.V. Linux is a registered trademark of Linus Torvalds. UNIX is a registered trademark of The Open Group in the United States and other countries. All other trademarks and copyrights referred to in this announcement are the property of their respective owners.
|
Africa AJ Venter Unit 7B Beauvallon Village 13 Sandown Road West Beach Cape Town 7441 South-Africa Phone: +27 83 455 9978 info-africa@kde.org |
Asia Pradeepto Bhattacharya A-4 Sonal Coop. Hsg. Society Plot-4, Sector-3, New Panvel, Maharashtra. India 410206 Phone : +91-9821033168 info-asia@kde.org |
Europe Sebastian Kügler Wolfstraat 154 6531 LR Nijmegen The Netherlands Phone: +31-6-48370928 info-europe@kde.org |
|
North America Wade Olson 2422 Johnson St NE Minneapolis, MN 55418 U.S.A Phone: (612)805-5678 info-northamerica@kde.org |
Oceania Hamish Rodda 11 Eucalyptus Road Eltham VIC 3095 Australia Phone: (+61)402 346684 info-oceania@kde.org |
South America Helio Chissini de Castro R. José de Alencar 120, apto 1906 Curitiba, PR 80050-240 Brazil Phone: +55(41)262-0782 / +55(41)8808-1519 info-southamerica@kde.org |